ਜੇਕਰ ਆਪ ਪਟਵਾਰੀ/ਕਲਰਕ ਜਾ ਕਿਸੇ ਵੀ ਹੋਰ ਪੰਜਾਬ ਸਰਕਾਰ ਦੀ ਸਰਕਾਰੀ ਅਸਾਮੀ ਦੀ ਤਿਆਰੀ ਕਰ ਰਹੇ ਹੋ ਤਾ ਨਿਮਨਲਿਖਤ ਗੱਲਾ ਦਾ ਜਰੂਰ ਧਿਆਰ ਰੱਖੋ।

ਜਿਵੇ ਕਿ ਆਪ ਸਭ ਜਾਣਦੇ ਹੀ ਹੋ ਕਿ ਪੰਜਾਬ ਸਰਕਾਰ ਨੇ ਐਸ.ਐਸ.ਐਸ.ਬੋਰਡ ਮੋਹਾਲੀ ਨੂੰ ਪਟਵਾਰੀਆਂ ਦੀਆ ਅਸਾਮੀ ਲਈ ਲਿਖਤੀ ਪੇਪਰ ਲੈ ਕਰ ਨਿਯੁਕਤੀ ਕਰਨ ਲਈ ਆਦੇਸ਼ ਦਿਤੇ ਹਨ।

ਜੇਕਰ ਆਪ ਪਟਵਾਰੀ/ਕਲਰਕ ਜਾ ਕਿਸੇ ਵੀ ਹੋਰ ਪੰਜਾਬ ਸਰਕਾਰ ਦੀ ਸਰਕਾਰੀ ਅਸਾਮੀ ਦੀ ਤਿਆਰੀ ਕਰ ਰਹੇ ਹੋ ਤਾ ਨਿਮਨਲਿਖਤ ਗੱਲਾ ਦਾ ਜਰੂਰ ਧਿਆਰ ਰੱਖੋ।

ਜੇਕਰ ਆਪ ਪਟਵਾਰੀ/ਕਲਰਕ ਜਾ ਕਿਸੇ ਵੀ ਹੋਰ ਪੰਜਾਬ ਸਰਕਾਰ ਦੀ ਸਰਕਾਰੀ ਅਸਾਮੀ ਦੀ ਤਿਆਰੀ ਕਰ ਰਹੇ ਹੋ ਤਾ ਨਿਮਨਲਿਖਤ ਗੱਲਾ ਦਾ ਜਰੂਰ ਧਿਆਰ ਰੱਖੋ।


1.ਜਿਵੇ ਕਿ ਪੇਪਰ ਦਾ ਨੋਟੀਫਿਕੇਸਨ ਜਾਰੀ ਹੋਣ ਸਾਰ ਸਾਰੇ ਸਟਡੀ ਸੈਟਰ ਵਾਲੇ ਅਤੇ ਵੈਬਸਾਈਟਾਂ ਵਾਲੇ ਅਤੇ ਉਹਨਾਂ ਦੇ ਏਂਜਟ ਵੱਟਸਪ ਗਰੁਪ ਬਣਾਉਣਗੇ, ਫੇਸਬੁੱਕ ਗਰੁੱਪ ਬਣਾਉਣਗੇ, ਫੇਸਬੁਕ ਪੇਜ ਬਣਾਉਣਗੇ, ਯੂ ਟੂਬ ਚੈਨਲ ਬਣਾਉਣਗੇ ਅਤੇ ਬੱਚਿਆ ਨੂੰ ਲਬਾਉਣ ਵਾਲੇ ਇਸ਼ਤਿਹਾਰ ਛਾਪਣਗੇ।ਆਪਣੇ ਫੋਨ ਵਿਚ ਸਭ ਕੁਝ ਉਕਤ ਅਨੁਸਾਰ ਡਲੀਟ ਕਰਕੇ ਜਰੂਰੀ ਇਕ ਜਾਂ ਵੱਧ ਤੋ ਵੱਧ ਦੋ ਵੱਟਸਪ ਗਰੁੱਪ ਹੀ ਰੱਖੇ ਜਾਣ ਅਤੇ ਇਥੇ ਦਿੱਤੀ ਦਿਸ਼ਾ ਅਨੁਸਾਰ ਕਿਤਾਬਾ ਦੀ ਅਤੇ ਨੋਟਿਸਾਂ ਦੀ ਸਹਾਇਤਾ ਨਾਲ ਟਾਈਮ ਟੇਬਲ ਬਣਾ ਕੇ ਤਿਆਰੀ ਕੀਤੀ ਜਾਵੇ।


2.ਕੁਝ ਦੋਸਤ ਹਰ ਵਾਰ ਕੁਝ ਨਾ ਕੁਝ ਬਹਾਨੇ ਬਣਾਉਂਦੇ ਹਨ ਕਿ ਉਹਨਾਂ ਦੇ ਪੇਪਰ ਫਲਾਣੇ ਫਲਾਣੇ ਕਾਰਨਾਂ ਕਰਕੇ ਰਹਿ ਗਿਆ। ਅਸਲ ਵਿਚ ਉਹਨਾਂ ਦੀ ਆਪਣੀ ਓ ਈ ਕਮੀ ਸੀ। ਇਸ ਲਈ ਸਵੇਰੇ ਯੋਗ ਪ੍ਰਾਣਾਯਾਮ ਕਰਕੇ ਮਨ ਨੂੰ ਬਾਹਰ ਦੇ ਵਿਸ਼ਿਆ ਤੋ ਰੋਕ ਕੇ ਆਪਣੀ ਐਨਰਜੀ ਨੂੰ ਬਚਾ ਕਰਕੇ ਕੇਵਲ ਪੜਾਈ ਕੀਤੀ ਜਾਵੇ। ਜਿਸ ਨਾਲ ਸਫਲਤਾ ਜਰੂਰ ਮਿਲੇਗੀ।

3.ਪਟਵਾਰੀ ਜਾ ਕਲਰਕ ਆਦਿ ਪੇਪਰ ਕਲੀਅਰ ਕਰਨ ਲਈ ਕੋਈ ਸਟਡੀ ਸੈਟਰ ਜੋਆਇਨ ਕਰਨ ਦੀ ਲੋੜ ਨਹੀ ਕੇਵਲ ਕੁਝ ਕਿ ਸਹੀ ਅਤੇ ਇਕ ਦਿਸ਼ਾ ਦੀ ਲੋੜ ਹੈ ਜਿਵੇਂ ਸਮੇ ਦੀ ਸੰਭਾਲ, ਹਲਕਾ ਭੋਜਨ ਕਰਕੇ ਸਹੀ ਟਾਈਮ ਟੈਬਲ ਬਣਾ ਕਰਕੇ ਉਸਨੂੰ ਹਰ ਰੋਜ ਪੂਰਾ ਕਰਨਾ, ਬਾਕੀ ਸਭ ਕੁਝ ਤੁਹਾਡੇ ਕੋਲ ਕਿਤਾਬਾ ਦੇ ਰੂਪ ਵਿਚ ਮੌਜੂਦ ਹੀ ਹੈ।


4.ਜੋ ਦੋਸਤ ਪ੍ਰਾਈਵੇਟ ਨੋਕਰੀਆਂ ਆਦਿ ਕਰਦੇ ਹਨ ਉਹਨਾਂ ਲਈ ਬਹੁਤ ਵਧਿਆ ਮੌਕਾ ਹੈ ਕਿਊਕਿ ਇਕ ਦੋ ਵਿਸ਼ਿਆ ਨੂੰ ਛੱਡ ਕਰਕੇ ਸਾਰੇ ਪੇਪਰਾਂ ਦਾ ਸਲੈਬਸ ਇਕੋ ਜਿਹਾ ਹੀ ਹੁੰਦਾ ਹੈ। ਅਗਲੀ ਸਰਕਾਰ ਤੋ ਪਹਿਲਾਂ ਹਰ ਕੋਈ ਸਰਕਾਰੀ ਨੋਕਰੀ ਲੱਗ ਸਕਦਾ ਹੈ ਕਿਉਕਿ ਰਫ ਜਿਹਾ ਡਾਟਾ ਇਹ ਕਹਿੰਦਾ ਹੈ 28000 ਦੇ ਲਗਭਗ ਮੁਲਾਜਮ 31 ਮਾਰਚ ਅਤੇ 30 ਸਤੰਬਰ ਨੂੰ ਘਰ ਵਾਪਸੀ ਕਰ ਰਹੇ ਹਨ।

ਅੰਤ ਵਿਚ ਇਹ ਹੀ ਕਹਿਣ ਦੀ ਕੋਸ਼ਿਸ਼ ਕਰਦਾ ਹਾਂ ਕਿ ਜੋ ਆਨਲਾਈਨ ਤਿਆਰੀ ਕਰਾਉਣ ਦਾ ਦਾਵਾ ਕਰਦੇ ਹਨ ਕਿਰਪਾ ਉਹਨਾਂ ਤੋ ਬਚੋ, ਉਹਨਾਂ ਦੀ ਗਾਈਡੈਸ਼ ਲਈ ਐਤਵਾਰ ਰੱਖ ਲਵੋ ਉਸ ਦਿਨ ਉਹਨਾ ਦਾ ਯੂ ਟਿਊਬ ਚੈਨਲ ਜਾ ਗਰੁਪ ਵਗੈਰਾ ਚੈਕ ਕਰ ਲਵੋ। ਹਰ ਸ਼ਨੀਵਾਰ,ਐਤਵਾਰ ਜਾ ਛੁੱਟੀ ਵਾਲੇ ਦਿਨ ਆਪ ਨਾਲ ਸਲੈਬਸ, ਨੋਟਿਸ ਅਤੇ ਤਿਆਰੀ ਕਿਵੇਂ ਕਰਨੀ ਹੈ ਕਿਹੜੀਆਂ ਕਿਤਾਬਾ ਪੜਨੀਆਂ ਹਨ ਸਬ ਪੋੋਆਇਂਟ ਵਾਈਸ ਡਿਸਕਸ ਕਰ ਲਿਆ ਜਾਵੇਗਾ। ਆਪ ਜੀ ਦੇ ਮਨ ਵਿਚ ਜੇਕਰ ਪਟਵਾਰੀ ਦੀ ਪੋਸਟ ਨੂੰ ਲੇੇ ਕੇ ਕੋਈ ਸਵਾਲ ਹੈ ਤਾਂ ਜਰੂਰ ਪੁੱਛ ਸਕਦੇ ਹੋਂ।

Post a Comment

0 Comments